پنجابی paṉjābī / Punjabi
Legal Aid WA ਤੁਹਾਡੀਆਂ ਕਨੂੰਨੀ ਸਮੱਸਿਆਵਾਂ ਸਸਝਣ ਅਤੇ ਇਨ੍ਹਾਂ ਨੂੰ ਹੱਲ ਕਰਨ ਵਿੱਚ ਮਦਦ ਦੇਣ ਦੇ ਤਰੀਕਿਆਂ ਦਾ ਪਤਾ ਲਗਾਉਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ।
ਅਸੀ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਇਹ ਤੁਹਾਡੀ ਕਨੂੰਨੀ ਸਮੱਸਿਆ, ਤੁਹਾਡੀ ਨਿਜੀ ਪਰਿਸਥਿਤੀ, ਅਤੇ ਸਾਡੇ ਸਾਧਨਾਂ ਤੇ ਨਿਰਭਰ ਕਰਦਾ ਹੈ।
Legal Aid WA ਕੋਲ ਕਿਹੜੀਆਂ ਸੇਵਾਵਾਂ ਉਪਲਬਧ ਹਨ?
- ਸਾਡੀ ਵੈੱਬ-ਸਾਈਟ ਤੋਂ ਉਪਲਬਧ ਮੁਫਤ ਜਾਣਕਾਰੀ, ਸਾਧਨ ਅਤੇ ਪ੍ਰਕਾਸ਼ਨ।
- ਸੂਚਨਾ ਲਈ ਟੇਲੀਫੋਨ ਨੰਬਰ – 1300 650 579
- ਕਨੂੰਨੀ ਸਲਾਹ ਲਈ ਅਪਾਇੰਟਮੇਂਟਸ ਅਤੇ ਸਮੱਸਿਆਵਾਂ ਬਾਰੇ ਸਹਾਇਤਾ ਜਿਨ੍ਹਾਂ ਵਿੱਚ ਸ਼ਾਮਲ ਹਨ:
- ਅਪਰਾਧਕ ਆਰੋਪ
- ਪਰਿਵਾਰਕ ਵਿਵਾਦ, ਬਾਲ ਸਹਾਇਤਾ, ਦੇਖਰੇਖ ਅਤੇ ਸੁਰੱਖਿਆ ਸੰਬੰਧੀ ਅਰਜ਼ੀ
- ਨਿਯੰਤਰਨ ਆਦੇਸ਼
- ਖਪਤਕਾਰ ਮਾਮਲੇ, ਕਰਜਾ, ਰੋਜ਼ਗਾਰ ਸਮੱਸਿਆਵਾਂ, ਸਰਪ੍ਰਸਤੀ ਅਤੇ ਪ੍ਰਸ਼ਾਸਨ, ਬੀਮਾ ਸਬੰਧੀ ਦਾਵੇ, ਕਰਜੇ ਕਰਕੇ ਤਨਾਵ, ਮੋਟਰ ਗੱਡੀ ਸੰਬੰਧੀ ਸੰਪਤੀ ਦਾ ਨੁਕਸਾਨ, ਸੋਸ਼ਲ ਸਿਕਯੋਰਿਟੀ (ਸਾਮਾਜਕ ਸੁਰੱਖਿਆ), ਅਤੇ ਅਪਰਾਧ ਦੇ ਸ਼ਿਕਾਰਾਂ ਲਈ ਮੁਆਵਜਾ।
- ਮਜਿਸਟਰੇਟਸ ਕੋਰਟ, ਚਿਲਡਰੰਸ ਕੋਰਟ ਅਤੇ ਫੈਮਿਲੀ ਕੋਰਟ ਵਿੱਚ ਸਲਾਹ ਅਤੇ ਸਹਾਇਤਾ ਲਈ ਡਿਊਟੀ ਵਕੀਲ ਸੇਵਾ। ਸਾਡੇ ਡਿਊਟੀ ਵਕੀਲ ਮੁਕੱਦਮੇ ਉੱਤੇ ਤੁਹਾਡੀ ਨੁਮਾਇੰਦਗੀ ਨਹੀਂ ਕਰ ਸੱਕਦੇ ਹਨ।
- ਸਹਾਇਤਾ ਪ੍ਰਦਾਨ ਕੀਤੇ ਜਾਣ ਅਧੀਨ ਕਿਸੇ ਵਕੀਲ ਦੁਆਰਾ ਲਗਾਤਾਰ ਨੁਮਾਇੰਦਗੀ।
- ਸਮੁਦਾਇਕ ਸਮੂਹਾਂ ਅਤੇ ਜਨਤਾ ਲਈ ਕਨੂੰਨੀ ਸਿੱਖਿਆ ਸਾਧਨ।
ਜੇਕਰ ਮੈਨੂੰ ਦੋਭਾਸ਼ੀਏ ਦੀ ਲੋੜ ਹੈ ਤਾਂ ਕੀ ਹੁੰਦਾ ਹੈ?
ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਬੋਲਣ ਅਤੇ ਸੱਮਝਣ ਵਿੱਚ ਔਖ ਆਉਂਦੀ ਹੈ ਉਨ੍ਹਾਂ ਦੀ ਮਦਦ ਕਰਨ ਲਈ ਅਸੀ ਆਪਣੇ ਵੱਲੋਂ ਸਰਬੋਤਮ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਸੀ ਕਿਸੇ ਦੂਜੀ ਭਾਸ਼ਾ ਵਿੱਚ ਗੱਲ ਕਰਨਾ ਪਸੰਦ ਕਰਦੇ ਹੋ, ਤਾਂ ਮਦਦ ਲਈ ਅਸੀ ਕਿਸੇ ਦੋਭਾਸ਼ੀਏ ਦੀ ਵਿਵਸਥਾ ਕਰ ਸੱਕਦੇ ਹਾਂ।
ਜਦੋਂ ਤੁਸੀ ਸੂਚਨਾ ਸੇਵਾ ਨੂੰ ਫੋਨ ਕਰਦੇ ਹੋ ਜਾਂ ਸਾਡੇ ਕਿਸੇ ਦਫ਼ਤਰ ਵਿੱਚ ਆਉਂਦੇ ਹੋ, ਤਾਂ ਸਾਨੂੰ ਦੱਸੋ ਕਿ ਤੁਸੀ ਕਿਹੜੀ ਭਾਸ਼ਾ ਬੋਲਦੇ ਹੋ। ਅਸੀ ਦੋਭਾਸ਼ੀਏ ਦੀ ਬੁਕਿੰਗ ਕਰਾਂਗੇ ਅਤੇ ਦੋਭਾਸ਼ੀਏ ਦੀ ਵਰਤੋਂ ਕਰਕੇ ਤੁਹਾਡੇ ਲਈ ਆਪਣੀ ਕਾਨੂੰਨੀ ਸਮੱਸਿਆ ਬਾਰੇ ਸਾਡੇ ਨਾਲ ਗੱਲ ਕਰਨ ਦਾ ਸਮਾਂ ਨਿਯੁਕਤ ਕਰਾਂਗੇ।
ਜੇਕਰ ਤੁਸੀ ਅਪਾਇੰਟਮੇਂਟ ਵਿੱਚ ਕਿਸੇ ਦੋਭਾਸ਼ੀਏ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕ੍ਰਿਪਾ ਕਰਕੇ ਅਪਾਇੰਟਮੇਂਟ ਦੌਰਾਨ ਸਾਨੂੰ ਦੱਸੋ।
ਜੇਕਰ ਤੁਸੀ ਅਦਾਲਤ ਜਾਣ ਵਾਲੇ ਹੋ, ਤਾਂ ਤੁਸੀ ਅਦਾਲਤ ਨਾਲ ਸੰਪਰਕ ਕਰਕੇ ਆਪਣੇ ਲਈ ਦੋਭਾਸ਼ੀਏ ਦੀ ਵਿਵਸਥਾ ਕਰਨ ਦੀ ਬੇਨਤੀ ਕਰ ਸੱਕਦੇ ਹੋ। ਜੇਕਰ ਤੁਸੀ ਅਦਾਲਤ ਵਿੱਚ ਹੋਂ ਅਤੇ ਉੱਥੇ ਕੋਈ ਦੋਭਾਸ਼ੀਏ ਨਹੀਂ ਹੈ, ਤਾਂ ਸਾਡੀ ਡਿਊਟੀ ਵਕੀਲ ਸੇਵਾ ਤੋਂ ਪੁੱਛੋ ਕਿ ਕੀ ਉਹ ਅਦਾਲਤ ਵਿੱਚ ਤੁਹਾਡੇ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਮੁਲਤਵੀ ਕਰਨ ਵਿੱਚ ਤੁਹਾਡੀ ਮਦਦ ਕਰ ਸੱਕਦੀ ਹੈ ਅਤੇ ਅਗਲੀ ਵਾਰ ਲਈ ਦੋਭਾਸ਼ੀਏ ਦੀ ਵਿਵਸਥਾ ਕਰਨ ਦੀ ਬੇਨਤੀ ਕਰੋ।
ਸਾਨੂੰ ਸੰਪਰਕ ਕਰੋ
ਸੂਚਨਾ ਸੁਵਾ ਕੰਮ ਕਰਨ ਦੇ ਦਿਨਾਂ ਵਿੱਚ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ (WST) ਤਕ ਖੁਲੀ ਹੈ – 1300 650 579 ਤੇ ਫੋਨ ਕਰੋ।
ਸਾਡਾ ਮੁੱਖ ਦਫਤਰ 32 St Georges Terrace, Perth ਤੇ ਸਥਿਤ ਹੈ। ਮੁੱਖ ਖੇਤਰੀ ਕੇਂਦਰਾਂ ਵਿੱਚ ਵੀ ਸਾਡੇ ਦਫਤਰ ਸਥਿਤ ਹਨ।